ਜ਼ਮੀਨ ਦੀ ਮਿਣਤੀ ਅਤੇ ਮਾਲ ਰਿਕਾਰਡ

Created by: ਬਲਰਾਜ ਸਿੰਘ ਪੋਹੀੜ

1. ਡਾਇਮੈਂਸ਼ਨ ਕੈਲਕੁਲੇਟਰ (ਲੰਬਾਈ × ਚੌੜਾਈ)
0ਵਰਗ ਫੁੱਟ
0ਵਰਗ ਕਰਮ
0ਮਰਲੇ
2. ਯੂਨਿਟ ਕਨਵਰਟਰ
ਮੁੱਖ ਇਕਾਈਆਂ
ਏਕੜ
ਕਨਾਲ
ਮਰਲੇ
ਵਿੱਘੇ
ਹੋਰ ਇਕਾਈਆਂ
ਵਿਸਵੇ
ਸਰਸਾਹੀ
ਹੈਕਟੇਅਰ
ਵ:ਗਜ਼
▶ ਵਰਗ ਮਾਪ
ਵਰਗ ਕਰਮ
ਵਰਗ ਫੁੱਟ
ਇੱਕ ਗਜ਼
= 0.91 ਮੀਟਰ ਅਤੇ 3 ਫੁੱਟ
ਇੱਕ ਮੀਟਰ
= 1.09 ਗਜ਼ ਅਤੇ 3.28 ਫੁੱਟ
ਇੱਕ ਕਰਮ (66")
= 5 ਫੁੱਟ 6 ਇੰਚ

ਜਰੀਬ ਦੀ ਲੰਬਾਈ

55 ਫੁੱਟ
10 ਕਰਮ
16.76 ਮੀਟਰ
18.32 ਗਜ਼

📐 ਬਹੁਕੋਣੀ ਪਲਾਟ ਮਾਪੋ (Polygon Calculator)

3 ਤੋਂ ਵੱਧ ਕੋਨਿਆਂ ਵਾਲੇ ਕਿਸੇ ਵੀ ਆਕਾਰ ਦਾ ਰਕਬਾ ਕੱਢੋ।

💡 ਕੈਨਵਸ ਤੇ ਕਲਿੱਕ ਕਰਕੇ ਕੋਨੇ ਲਾਉਂਦੇ ਜਾਵੋ। ਕਿਸੇ ਵੀ ਕੋਨੇ ਨੂੰ drag ਕਰਕੇ ਬਦਲੋ। ਸਕੇਲ = 1 ਅਸਲ ਇਕਾਈ ਦੇ pixels।
💡 ਟੇਢੇ ਜਾਂ 4 ਤੋਂ ਵੱਧ ਬਾਹੀਆਂ ਵਾਲੇ ਪਲਾਟ ਨੂੰ ਕਰਣ (Diagonals) ਮਾਰ ਕੇ ਤਿਕੋਣਾਂ ਵਿੱਚ ਵੰਡੋ। ਫਿਰ ਹਰ ਤਿਕੋਣ ਦੀਆਂ 3 ਲਾਈਨਾਂ (ਬਾਹੀਆਂ/ਕਰਣ) ਇੱਥੇ ਭਰੋ।
💡 ਗੂਗਲ ਸੈਟੇਲਾਈਟ ਨਕਸ਼ੇ 'ਤੇ ਆਪਣੇ ਖੇਤ ਦੀਆਂ ਨੁੱਕਰਾਂ (ਕੋਨਿਆਂ) 'ਤੇ ਕਲਿੱਕ ਕਰਕੇ ਪਿੰਨ ਲਗਾਓ। ਖੇਤ ਦਾ ਰਕਬਾ ਆਪਣੇ-ਆਪ ਨਿਕਲ ਆਵੇਗਾ।
💡 ਹਰ ਸਾਈਡ ਦੀ ਲੰਬਾਈ ਅਤੇ ਉਸ ਕੋਨੇ ਦਾ ਅੰਦਰੂਨੀ ਕੋਣ ਭਰੋ। ਪਲਾਟ ਆਪਣੇ ਆਪ ਬਣੇਗਾ। ਆਮ ਸਿੱਧੇ ਕੋਨੇ = 90°।
ਸਾਈਡ ਲੰਬਾਈ ਕੋਣ (°)
ਅਗਲੇ ਕੋਨੇ ਦਾ
ਦਿਸ਼ਾ
ℹ️ ਸਿੱਧਾ ਕੋਣ=90°  |  ਤਿੱਖਾ ਕੋਣ=90° ਤੋਂ ਘੱਟ  |  ਖੁੱਲ੍ਹਾ ਕੋਣ=90° ਤੋਂ ਵੱਧ
💡 ਹਰੇਕ ਕੋਨੇ ਦੀਆਂ X (ਲੇਟਵੀਂ) ਅਤੇ Y (ਖੜ੍ਹਵੀਂ) ਦੂਰੀਆਂ ਭਰੋ। ਪਹਿਲਾ ਕੋਨਾ (0,0) ਤੋਂ ਸ਼ੁਰੂ ਕਰੋ।
ਕੋਨਾX ਦੂਰੀY ਦੂਰੀ

📘 ਸ਼ੋਲੇਸ ਫਾਰਮੂਲਾ — ਕਿਵੇਂ ਕੰਮ ਕਰਦਾ ਹੈ

ਫਾਰਮੂਲਾ:  ਰਕਬਾ = ½ × |Σ(Xᵢ·Yᵢ₊₁ − Xᵢ₊₁·Yᵢ)|
ਉਦਾਹਰਨ (4 ਕੋਨੇ, ਕਰਮ): (0,0)→(10,0)→(10,9)→(0,9)
ਰਕਬਾ = 90 ਵ:ਕਰਮ = 10 ਮਰਲੇ = ½ ਕਨਾਲ
📖 ਭਾਗ-I: ਜ਼ਮੀਨ ਦੀ ਪੈਮਾਇਸ਼ — ਪੰਜਾਬ ਵਿੱਚ ਜ਼ਮੀਨ ਮਿਣਤੀ ਦੋ ਢੰਗਾਂ ਨਾਲ: (1) ਕਨਾਲ-ਮਰਲੇ (2) ਵਿੱਘੇ-ਵਿਸਵੇ
ਇੱਕ ਏਕੜ=
8 ਕਨਾਲ
160 ਮਰਲੇ
96 ਵਿਸਵੇ
4.8 ਵਿੱਘੇ
1440 ਵ:ਕਰਮ
43,560 ਵ:ਫੁੱਟ
ਇੱਕ ਕਨਾਲ=
5445 ਵ:ਫੁੱਟ
180 ਵ:ਕਰਮ
20 ਮਰਲੇ
12 ਵਿਸਵੇ
ਇੱਕ ਮਰਲਾ=
272.25 ਵ:ਫੁੱਟ
9 ਵ:ਕਰਮ
30 ਵ:ਗਜ਼
0.6 ਵਿਸਵੇ
ਇੱਕ ਵਿੱਘਾ=
9075 ਵ:ਫੁੱਟ
300 ਵ:ਕਰਮ
33.3 ਮਰਲੇ
20 ਵਿਸਵੇ
ਇੱਕ ਵਿਸਵਾ=
50.41 ਵ:ਗਜ਼
15 ਵ:ਕਰਮ
1.66 ਮਰਲੇ
453.75 ਵ:ਫੁੱਟ
ਇੱਕ ਹੈਕਟੇਅਰ=
100 ਆਰੇ
10,000 ਵ:ਮੀਟਰ
2.471 ਏਕੜ

📌 ਖਾਸ ਇਕਾਈਆਂ

1 ਮੁਰੱਬਾ= 25 ਏਕੜ (200×180 ਕਰਮ)
1 ਵੱਡਾ ਕਿੱਲਾ= 6 ਵਿੱਘੇ 5 ਵਿਸਵੇ
1 ਸਰਸਾਹੀ= 1 ਵਰਗ ਕਰਮ = 1 ਵਿਸਵਾਸੀ
ਵਿੱਘੇ × 5/3= ਮਰਲੇ

📏 ਵੱਖ-ਵੱਖ ਇਲਾਕਿਆਂ ਵਿੱਚ ਕਰਮ

ਇੰਚਮੀਟਰਇਲਾਕਾ
66"1.6764ਆਮ ਪੰਜਾਬ
57.157"1.4517ਫਾਜ਼ਿਲਕਾ, ਪਟਿਆਲਾ, ਨਾਭਾ
60"1.524ਅੰਮ੍ਰਿਤਸਰ, ਗੁਰਦਾਸਪੁਰ
57.5"1.4605ਜਲੰਧਰ, ਹੁਸ਼ਿਆਰਪੁਰ ਪਹਾੜੀ
99"2.5146ਲੁਧਿਆਣਾ, ਜੀਂਦ
54"1.3716ਕਪੂਰਥਲਾ ਰਿਆਸਤ

📐 ਰਕਬਾ ਫਾਰਮੂਲੇ

ਕਰਣ (ਲੰਬ ਕੋਣੀ ਤਿਕੋਣ)

ਕਰਣ = √(ਅਧਾਰ² + ਲੰਬ²)

ਹੀਰੋ ਫਾਰਮੂਲਾ (ਤਿੰਨੇ ਬਾਹੀਆਂ ਪਤਾ ਹੋਣ)

s = (a+b+c)/2

ਖੇਤਰਫਲ = √s(s-a)(s-b)(s-c)

📋 ਕਨਾਲਾਂ ਤੋਂ ਵਰਗ ਗਜ਼

ਕਨਾਲਵ:ਗਜ਼ਕਨਾਲਵ:ਗਜ਼ਕਨਾਲਵ:ਗਜ਼
160553,025106,050
21,21063,630159,075
31,81574,2352012,100
42,42084,8403018,150

📋 ਏਕੜ ↔ ਹੈਕਟੇਅਰ

ਏਕੜਹੈਕਟੇਅਰਹੈਕਟੇਅਰਏਕੜ
10.404712.471
20.809424.942
52.0234512.355
104.04691024.710
📖 ਭਾਗ-II: ਮਾਲ ਰਿਕਾਰਡ ਸੰਬੰਧੀ ਜਾਣਕਾਰੀ — ਪਿੰਡ ਪੋਹੀੜ (ਨਕਲੀ ਨਾਮ) ਦੀ ਉਦਾਹਰਨ ਰਾਹੀਂ।

🗺️ ਮੁਸਾਵੀ (ਨਕਸ਼ਾ)

  • ਮੁਰੱਬਾ ਲਾਈਨ: ਵੱਡੇ ਖੇਤਾਂ ਨੂੰ ਘੇਰਦੀ ਲਾਲ ਰੰਗ ਦੀ ਲਾਈਨ — ਪੂਰਬ ਤੋਂ ਪੱਛਮ ਅਤੇ ਉੱਤਰ ਤੋਂ ਦੱਖਣ
  • ਫਿਰਨੀ: ਪਿੰਡ ਦੇ ਚਾਰੇ ਪਾਸੇ ਲਾਲ ਰੰਗ ਦੀ ਰਸਤੇ ਵਾਲੀ ਲਾਈਨ — ਚੌੜਾਈ 5 ਕਰਮ
  • ਆਬਾਦੀ ਦੇਹ: ਪਿੰਡ ਦੀ ਆਬਾਦੀ ਵਾਲੀ ਜ਼ਮੀਨ
  • ਲਾਲ ਲਕੀਰ: ਆਬਾਦੀ ਦੇਹ ਦੀ ਹੱਦ ਦਰਸਾਉਂਦੀ ਰੇਖਾ

📜 ਜਮਾਂਬੰਦੀ

ਜਮਾਂਬੰਦੀ ਵਿੱਚ 12 ਖਾਨੇ ਹੁੰਦੇ ਹਨ। ਹਰ 4 ਸਾਲ ਬਾਅਦ ਨਵੀਂ ਜਮਾਂਬੰਦੀ ਤਿਆਰ ਹੁੰਦੀ ਹੈ।

ਖਾਨਾਜਾਣਕਾਰੀਖਾਨਾਜਾਣਕਾਰੀ
1ਖੇਵਟ ਨੰਬਰ7ਨੰਬਰ ਖਸਰਾ
2ਖਤੌਨੀ ਨੰਬਰ8ਰਕਬਾ ਅਤੇ ਕਿਸਮ ਜ਼ਮੀਨ
3ਪੱਤੀ ਅਤੇ ਨੰਬਰਦਾਰ9ਲਗਾਨ
4ਨਾਮ ਮਾਲਕਾਨ10ਹਿੱਸਾ / ਪੈਮਾਨਾ
5ਕਾਬਜ਼ਕਾਰ ਦਾ ਨਾਮ11ਮਾਮਲਾ
6ਸਿੰਚਾਈ ਸਾਧਨ12ਕੈਫੀਅਤ

🔄 ਇੰਤਕਾਲ

  • ਵੇਚਣ ਦਾ ਇੰਤਕਾਲ: ਰਜਿਸਟਰਡ ਵੇਚ-ਪੱਤਰ ਤੋਂ ਬਾਅਦ
  • ਵਰਾਸਤ ਇੰਤਕਾਲ: ਮੌਤ ਤੋਂ ਬਾਅਦ ਹਿੰਦੂ ਵਰਾਸਤ ਐਕਟ 1956 ਅਨੁਸਾਰ
  • ਰਹਿਨ (ਮੁਰਤਹਿਨ ਅਵੱਲ): ਕਿਸੇ ਪਾਸ ਗਹਿਣੇ ਦਾ ਇੰਤਕਾਲ
  • ਫੱਕ ਉਲ ਰਹਿਨ: ਗਹਿਣੇ ਦੀ ਰਕਮ ਅਦਾ ਹੋਣ ਤੋਂ ਬਾਅਦ
  • ਬੈ ਹੱਕ ਮੁਰਤਹਿਨੀ: ਨਿਸ਼ਚਿਤ ਸਮੇਂ ਵਿੱਚ ਰਕਮ ਅਦਾ ਨਾ ਹੋਣ ਤੇ

🔍 ਨਿਸ਼ਾਨਦੇਹੀ

  • ਸਭ ਤੋਂ ਪਹਿਲਾਂ ਸਹਾਇਕ ਕੁਲੈਕਟਰ ਦਰਜਾ-I ਨੂੰ ਦਰਖਾਸਤ
  • ਕਾਨੂੰਗੋ ਹਲਕਾ ਸਾਰੀਆਂ ਧਿਰਾਂ ਨੂੰ ਇਤਲਾਹੀ ਨੋਟਿਸ ਭੇਜਦਾ ਹੈ
  • ਪਟਵਾਰੀ ਚੌਕੀਦਾਰ ਰਾਹੀਂ ਮਾਲਕਾਂ ਨੂੰ ਇਤਲਾਹ ਕਰਾਉਂਦਾ ਹੈ
  • DGPS Total Station ਰਾਹੀਂ ਗੁੰਬਲਦਾਰ ਨਿਸ਼ਾਨਦੇਹੀ (ਨਵਾਂ ਢੰਗ)

🌱 ਗਿਰਦਾਵਰੀ

  • ਸਾਉਣੀ (ਖਰੀਫ): ਭਾਦੋਂ-ਅੱਸੂ ਵਿੱਚ
  • ਹਾੜੀ (ਰਬੀ): ਮਾਘ-ਫੱਗਣ ਵਿੱਚ
  • ਫਰਦ ਬਦਰ: ਮਾਲ ਰਿਕਾਰਡ ਵਿੱਚ ਗਲਤੀ ਦੀ ਦਰੁਸਤੀ
📖 ਭਾਗ-III: ਵਰਾਸਤ — ਹਿੰਦੂ ਵਰਾਸਤ ਐਕਟ, 1956 ਅਨੁਸਾਰ।

👨‍👩‍👧‍👦 ਵਰਾਸਤ ਦਾ ਕ੍ਰਮ

ਪਹਿਲੀ ਸ਼੍ਰੇਣੀ (ਪੁਰਸ਼ ਦੇ ਵਾਰਸ):

  • ਮਾਤਾ
  • ਵਿਧਵਾ (ਪਤਨੀ)
  • ਪੁੱਤਰੀ
  • ਪੁੱਤਰ
  • ਪਹਿਲਾਂ ਮਰ ਚੁੱਕੇ ਪੁੱਤਰ ਦੀ ਵਿਧਵਾ (ਨੂੰਹ)
  • ਪਹਿਲਾਂ ਮਰ ਚੁੱਕੇ ਪੁੱਤਰ ਦਾ ਪੁੱਤਰ (ਪੋਤਾ) ਅਤੇ ਪੁੱਤਰੀ (ਪੋਤੀ)

ਇਸਤਰੀ ਦੀ ਵਰਾਸਤ:

  • ਪਿਤਾ/ਮਾਤਾ ਤੋਂ ਮਿਲੀ ਜਾਇਦਾਦ → ਪਿਤਾ ਦੀ ਤਰਫ਼
  • ਪਤੀ/ਸੁਹਰੇ ਤੋਂ ਮਿਲੀ ਜਾਇਦਾਦ → ਪਤੀ ਦੀ ਤਰਫ਼

📋 ਲਾਵਾਰਿਸ ਜ਼ਮੀਨ (Ascheat)

ਚਾਰੇ ਸ਼੍ਰੇਣੀਆਂ ਵਿੱਚ ਕੋਈ ਵੀ ਵਾਰਸ ਨਾ ਹੋਵੇ ਤਾਂ ਜਾਇਦਾਦ ਨਜੂਲ ਜ਼ਮੀਨ ਬਣ ਜਾਂਦੀ ਹੈ ਅਤੇ ਸਰਕਾਰ ਮਾਲਕ ਬਣ ਜਾਂਦੀ ਹੈ।

⚠️ ਜਾਇਦਾਦ ਤੋਂ ਹੱਕ ਗੁਆਉਣ ਦੇ ਕਾਰਨ

  • ਵਿਧਵਾ ਵੱਲੋਂ ਦੁਬਾਰਾ ਵਿਆਹ
  • ਵਾਰਸ ਵੱਲੋਂ ਮੁਤਵਫੀ ਦਾ ਕਤਲ
  • ਧਰਮ ਬਦਲ ਲੈਣਾ
  • ਸੀਨੀਅਰ ਸਿਟੀਜ਼ਨ ਵੱਲੋਂ ਰਜਿਸਟਰੀ ਰੱਦ ਕਰਾਉਣਾ — Maintenance Act, 2007
📖 ਭਾਗ-V: ਗੋਦਨਾਮਾ — ਹਿੰਦੂ ਗੋਦਨਾਮਾ ਐਕਟ, 1956

👦 ਗੋਦ ਲੈਣ ਦੀ ਸਮਰੱਥਾ

ਪੁਰਸ਼

ਹਿੰਦੂ/ਬੁੱਧ/ਜੈਨ/ਸਿੱਖ। ਖੁਦ ਦਾ ਬੱਚਾ ਨਾ ਹੋਵੇ। ਉਮਰ 15+ ਸਾਲ।

ਇਸਤਰੀ

ਪਤੀ ਦੀ ਮਰਜ਼ੀ ਜ਼ਰੂਰੀ। ਪਤੀ ਦੀ ਮੌਤ / ਪਾਗਲ ਹੋਵੇ ਤਾਂ ਆਪ ਗੋਦ ਲੈ ਸਕਦੀ।

📋 ਗੋਦਨਾਮੇ ਦੀਆਂ ਸ਼ਰਤਾਂ

  • ਬੱਚਾ 15 ਸਾਲ ਤੋਂ ਘੱਟ ਉਮਰ ਦਾ ਹੋਵੇ
  • ਕੁਆਰਾ/ਕੁਆਰੀ ਹੋਵੇ — ਪਹਿਲਾਂ ਗੋਦ ਨਾ ਗਿਆ ਹੋਵੇ
  • ਪੁਰਸ਼ ਵੱਲੋਂ ਲੜਕੀ ਗੋਦ ਲੈਣੀ ਹੋਵੇ — 21 ਸਾਲ ਵੱਡਾ ਹੋਣਾ ਜ਼ਰੂਰੀ
  • ਗੋਦਨਾਮੇ ਤੋਂ ਬਾਅਦ ਪੁਰਾਣੇ ਪਰਿਵਾਰ ਨਾਲੋਂ ਰਿਸ਼ਤਾ ਖਤਮ
📖 ਭਾਗ-VI & VII: ਏਰੀਅਰ ਅਤੇ ਹੋਰ ਜਾਣਕਾਰੀ

📋 ਰਜਿਸਟਰੀ ਖਰਚਾ

ਦਸਤਾਵੇਜ਼ਸ਼ਹਿਰੀਪੇਂਡੂਘੱਟੋ-ਘੱਟ
ਰਹਿਨ ਨਾਮਾ (ਕਬਜ਼ੇ ਸਮੇਤ)4%1%500 ਰੁ
ਰਹਿਨ ਨਾਮਾ (ਬਿਨਾਂ ਕਬਜ਼ਾ)4%1%1000 ਰੁ
ਵਸੀਅਤਨਾਮਾ1000 ਰੁ
ਮੁਖਤਿਆਰਨਾਮਾ (ਵਾਰਸਾਂ ਤੋਂ)2% ਕੀਮਤ2000 ਰੁ

ਅਸਟਾਮ ਡਿਊਟੀ ਵਿੱਚ ਔਰਤਾਂ ਲਈ 2% ਦੀ ਛੋਟ।

🌾 ਖਰਾਬਾ (ਫਸਲ) ਮੁਆਵਜ਼ਾ

ਖਰਾਬੇ ਦੀ ਸੀਮਾਮੁਆਵਜ਼ਾ (ਪ੍ਰਤੀ ਏਕੜ)
1% – 25%ਕੋਈ ਰਾਸ਼ੀ ਨਹੀਂ
26% – 50%₹2,000
51% – 75%₹3,600
76% – 100%₹8,000
📖 ਭਾਗ-VII: ਸ਼ਬਦਾਵਲੀ — ਮਾਲ ਰਿਕਾਰਡ ਵਿੱਚ ਵਰਤੇ ਉਰਦੂ/ਫਾਰਸੀ ਸ਼ਬਦ

🔤 ਸ਼ਬਦਾਵਲੀ (ਅ – ਹ)

ਸ਼ਬਦਅਰਥਸ਼ਬਦਅਰਥ
ਉਜਰਇਤਰਾਜ਼ਅਰਾਜ਼ੀਜ਼ਮੀਨ
ਅਕਸ ਸ਼ਜਰਾਮੁਸਾਵੀ ਦੀ ਨਕਲਇਸ਼ਤਰਾਅਖੇਤਰਫਲ ਕੱਢਣ ਦਾ ਢੰਗ
ਇਜ਼ਾਰ ਹੱਕਹੱਕ ਦਾ ਪ੍ਰਗਟਾਵਾਇਜ਼ਾਫਾਵਾਧਾ
ਸ਼ਾਮਲਾਤ ਦੇਹਪਿੰਡ ਦੀ ਸਾਂਝੀ ਥਾਂਸਰਬਰਾਹਸਰਪ੍ਰਸਤ
ਹਿੱਸਾਦਾਣਹੱਕ ਸ਼ਫਾਜ਼ਮੀਨ ਖਰੀਦਣ ਦਾ ਪਹਿਲਾ ਹੱਕ
ਹੱਦਬੰਦੀਦੋ ਪਿੰਡਾਂ ਦੀ ਸਾਂਝੀ ਵੰਡਹਸਬ ਜ਼ੈਲਹੇਠਾਂ ਲਿਖੇ ਅਨੁਸਾਰ

🔤 ਸ਼ਬਦਾਵਲੀ (ਕ – ਜ਼)

ਸ਼ਬਦਅਰਥਸ਼ਬਦਅਰਥ
ਕੈਫੀਅਤਵਿਸ਼ੇਸ਼ ਕਥਨਕਨਕੁਤਪੈਦਾਵਾਰ ਦਾ ਅੰਦਾਜ਼ਾ
ਕਬਜ਼ਾ ਮਾਲਕਾਨਾਮਾਲਕੀ ਕਬਜ਼ਾਖੇਵਟ ਨੰਬਰਮਾਲਕਾਂ ਦਾ ਲੜੀ ਨੰਬਰ
ਖਾਵੰਦਪਤੀਖਲਾਫ਼ ਵਰਜ਼ੀਉਲੰਘਣਾ
ਗਾਰਦਾਲੈਣ ਵਾਲਾਜ਼ਮਾਮਾਲ
ਜ਼ਮੀਂਖੇਤੀਜ਼ਰ ਰਹਿਨਰਹਿਨ ਦੀ ਰਕਮ
ਜੁਆਬ ਉਲ ਜੁਆਬਪ੍ਰਤੀ ਜਵਾਬ ਦੇਣਾਖਤੌਨੀ ਨੰਬਰਕਾਸ਼ਤਕਾਰ ਦਾ ਲੜੀ ਨੰਬਰ

🔤 ਸ਼ਬਦਾਵਲੀ (ਸ – ਤ)

ਸ਼ਬਦਅਰਥਸ਼ਬਦਅਰਥ
ਸਜਰਾਮੁਸਾਵੀ ਦੀ ਕਾਪੀਸ਼ਜਰਾ ਨਸਬਕੁਰਸੀਨਾਮਾ
ਸ਼ਹਾਦਤਗਵਾਹੀਸੱਨਦਸਰਟੀਫਿਕੇਟ
ਤਮਾਮਪੂਰਾਤਤੀਮਾਅਨੁਪੂਰਕ
ਚੱਕਟੁੱਕੜਾਜਮਲਾ ਮੁਸ਼ਤਰਕਾਸਾਂਝੀ ਖਾਸ ਵਿੱਚ ਹਿੱਸਾ